< Salmenes 82 >

1 En salme av Asaf. Gud står i Guds menighet; midt iblandt guder holder han dom:
ਆਸਾਫ਼ ਦਾ ਭਜਨ ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਬੈਠਾ ਹੈ, ਉਹ ਦੇਵਤਿਆਂ ਦਾ ਨਿਆਂ ਕਰਦਾ ਹੈ,
2 Hvor lenge vil I dømme urettferdig og holde med de ugudelige? (Sela)
ਤੁਸੀਂ ਕਦ ਤੋੜੀ ਟੇਡਾ ਨਿਆਂ ਕਰੋਗੇ, ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ? ਸਲਹ।
3 Døm den ringe og farløse, la den elendige og fattige få sin rett!
ਨਿਤਾਣੇ ਅਤੇ ਯਤੀਮ ਦਾ ਨਿਆਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।
4 Redd den ringe og trengende, frels ham fra de ugudeliges hånd!
ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ।
5 De skjønner intet, og de forstår intet, de vandrer i mørke; alle jordens grunnvoller vakler.
ਓਹ ਨਹੀਂ ਜਾਣਦੇ ਅਤੇ ਨਾ ਸਮਝਦੇ ਹਨ, ਓਹ ਅਨ੍ਹੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਂਹਾਂ ਡੋਲ ਜਾਂਦੀਆਂ ਹਨ।
6 Jeg har sagt: I er guder, og I er alle den Høiestes sønner.
ਮੈਂ ਆਖਿਆ, ਤੁਸੀਂ ਦੇਵਤੇ ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤਰ ਹੋ।
7 Men sannelig, som mennesker skal I dø, og som en av fyrstene skal I falle.
ਪਰੰਤੂ ਤੁਸੀਂ ਇਨਸਾਨ ਵਾਂਗੂੰ ਮਰੋਗੇ ਅਤੇ ਸਰਦਾਰਾਂ ਵਿੱਚੋਂ ਇੱਕ ਵਾਂਗੂੰ ਡਿੱਗ ਪਓਗੇ!
8 Reis dig, Gud, hold dom over jorden! For du har alle hedningene i eie!
ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਂ ਕਰ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ।

< Salmenes 82 >